# ਗਊਸ਼ਾਲਾ ਬਾਜ਼ਾਰ ਵਿੱਚ 128ਵਾਂ ਸ੍ਰੀ ਅੰਨਕੂਟ ਉਤਸਵ ਤੇ ਛੱਪਣ ਭੋਗ

- Link: https://hoshiarpurtoday.com/city-event/%e0%a8%97%e0%a8%8a%e0%a8%b8%e0%a8%bc%e0%a8%be%e0%a8%b2%e0%a8%be-%e0%a8%ac%e0%a8%be%e0%a8%9c%e0%a8%bc%e0%a8%be%e0%a8%b0-%e0%a8%b5%e0%a8%bf%e0%a9%b1%e0%a8%9a-128%e0%a8%b5%e0%a8%be%e0%a8%82-%e0%a8%b8/
- Published: 2026-11-19T16:46:02+05:30
- Author: RAMAN KUMAR SAHDEV

ਸੋਮਵਾਰ, 23 ਨਵੰਬਰ 2026 ਨੂੰ ਹੁਸ਼ਿਆਰਪੁਰ ਦੇ ਗਊਸ਼ਾਲਾ ਬਾਜ਼ਾਰ ਸਥਿਤ ਮੰਦਰ ਸ੍ਰੀ ਸਤਿਆਨਾਰਾਇਣ
ਜੀ (ਸੇਠ ਭਜਨ ਲਾਲ ਜੀ) ਵਿਖੇ 128ਵਾਂ ਸ੍ਰੀ ਅੰਨਕੂਟ ਉਤਸਵ ਮਨਾਇਆ ਜਾਵੇਗਾ। ਮੰਦਰ ਧਰਮਸ਼ਾਲਾ ਟਰੱਸਟ
ਭਗਵਾਨ ਸ੍ਰੀ ਸਤਿਆਨਾਰਾਇਣ ਜੀ ਨੇ ਸੰਗਤ ਨੂੰ ਪਰਿਵਾਰ ਸਮੇਤ ਸੱਦਾ ਦਿੱਤਾ ਹੈ।

ਸਵਾਮੀ ਮੋਹਨਾਨੰਦ ਸੰਕੀਰਤਨ ਮੰਡਲੀ ਰਾਤ 8 ਤੋਂ 10 ਵਜੇ ਤੱਕ ਸੰਕੀਰਤਨ ਕਰੇਗੀ। ਰਾਤ 10 ਵਜੇ ਆਰਤੀ
ਹੋਵੇਗੀ। ਉਪਰੰਤ ਸ੍ਰੀ ਠਾਕੁਰ ਜੀ ਦੇ ਛੱਪਣ ਭੋਗ ਦਾ ਪ੍ਰਸਾਦ ਵਰਤਾਇਆ ਜਾਵੇਗਾ।
